ਯਾਦਾਂ ਸੁਖਜੀਤ ਦੀਆਂ ..’ ਸਾਹਿਤਕ ਸਮਾਗਮ 17 ਮਾਰਚ ਨੂੰ
- by News & Facts 24
- 13 Mar, 24
‘ਯਾਦਾਂ ਸੁਖਜੀਤ ਦੀਆਂ ..’ ਸਾਹਿਤਕ ਸਮਾਗਮ 17 ਮਾਰਚ ਨੂੰ
ਸਮਰਾਲਾ 13 ਮਾਰਚ
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਸਾਹਿਤ ਸਭਾ (ਰਜਿ:) ਸਮਰਾਲਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਯਾਦ ਨੂੰ ਸਮਰਪਿਤ ਸਮਾਗਮ ‘ਯਾਦਾਂ ਸੁਖਜੀਤ ਦੀਆਂ ..’ 17 ਮਾਰਚ, ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰ: ਸਕੂਲ (ਲੜਕੇ) ਵਿਖੇ ਸਵੇਰੇ 10 ਵਜੇ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ ਅਤੇ ਪੰਜਾਬੀ ਸਾਹਿਤ ਦੇ ਉੱਘੇ ਹਸਤਾਖਰ ਅਮਰਜੀਤ ਸਿੰਘ ਗਰੇਵਾਲ, ਕ੍ਰਿਪਾਲ ਕਜ਼ਾਕ, ਜਸਵੰਤ ਜਫ਼ਰ, ਡਾ. ਮਨਮੋਹਨ, ਸਮਸ਼ੇਰ ਸੰਧੂ, ਡਾ. ਯੋਗਰਾਜ, ਸਵਰਨਜੀਤ ਸਵੀ, ਸੁਰਿੰਦਰ ਸ਼ਰਮਾ ਅਤੇ ਡਾ. ਸੁਰਜੀਤ ਬੁਲਾਰਿਆਂ ਵਜੋਂ ਕਹਾਣੀਕਾਰ ਸੁਖਜੀਤ ਦੁਆਰਾ ਪੰਜਾਬੀ ਸਾਹਿਤ ਦੇ ਉਥਾਨ ਲਈ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਜੀਵਨ ਦੀਆਂ ਵੱਡਮੁੱਲੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ।
ਇਸ ਤੋਂ ਇਲਾਵਾ ਹੋਰ ਸਾਹਿਤਕਾਰ ਵੀ ਉਨ੍ਹਾਂ ਨਾਲ ਬਿਤਾਏ ਪਲ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਸਦੀਵੀ ਵਿਛੋੜਾ ਦੇ ਗਏ ਕਹਾਣੀਕਾਰ ਸੁਖਜੀਤ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਪੰਜਾਬੀ ਸਾਹਿਤ ਦੀ ਮੱਸ ਰੱਖਣ ਵਾਲਿਆਂ ਨੂੰ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।