ਬਰਨਾਲਾ ਦੇ ਖੇਡ ਪ੍ਰੇਮੀਆਂ ਵੱਲੋਂ ਚੀਮਾ ਪਰਿਵਾਰ ਨੂੰ ਮੁਬਾਰਕਾਂ
- by News & Facts 24
- 24 Jan, 24
ਬਰਨਾਲਾ ਦੇ ਖੇਡ ਪ੍ਰੇਮੀਆਂ ਵੱਲੋਂ ਚੀਮਾ ਪਰਿਵਾਰ ਨੂੰ ਮੁਬਾਰਕਾਂ
ਬਰਨਾਲਾ ,24 ਜਨਵਰੀ
ਪੁਲਿਸ ਜਿਲ੍ਹਾ ਬਰਨਾਲਾ ਵਿਖੇ ਰਹੇ ਐਸ.ਪੀ. ਜਗਵਿੰਦਰ ਸਿੰਘ ਚੀਮਾ ਦਾ ਲੋਕਾਂ ਨਾਲ ਬਹੁਤਸਨੇਹ ਰਿਹਾ ਹੈ ਇਸੇ ਲਈ ਹੀ ਬਰਨਾਲਾ ਦੇ ਲੋਕਾਂ ਨੇ ਉਹਨਾਂ ਦੇ ਲੜਕੇ ਅਰਜਨ ਸਿੰਘ ਚੀਮਾ ਦਾ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ
ਅਤੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈਐਸਐਸਐਫ) ਦੁਆਰਾ ਵਿਸ਼ਵ ਨੰਬਰ 2 ਦੀ ਪੁਜੀਸ਼ਨ ਦਰਜ਼ ਕਰਨ ਤੇ ਖੁਸ਼ੀ ਮਨਾਈ। ਜ਼ਿਕਰ ਯੋਗ ਹੈ ਕਿ ਯਗਵਿੰਦਰ ਸਿੰਘ ਚੀਮਾ ਇਸ ਸਮੇਂ ਬਹਾਦਰਗੜ੍ਹ ਅਤੇ ਮੋਹਾਲੀ ਵਿਖੇ ਕਮਾਂਡੋ ਬਟਾਲੀਅਨ ਦੇ ਏਆਈਜੀ ਹਨ। ਉਨਾਂ ਨੇ ਵੀ ਵਿਸ਼ਵ ਪੱਧਰ ਤੇ ਪੰਜਾਬ ਅਤੇ ਭਾਰਤ ਦਾ ਨਾਮ ਸਪੋਰਟਸ ਵਿੱਚ ਚਮਕਾਇਆ ਅਤੇ ਉਸ ਤੋਂ ਬਾਅਦ ਇਕ ਪੁਲਿਸ ਅਫ਼ਸਰ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਬੀਬੀ ਸੁਰਜੀਤ ਕੌਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਾਆਇਆ ਨੇ ਕਿਹਾ ਹੈ ਕਿ ਯਗਵਿੰਦਰ ਸਿੰਘ ਚੀਮਾ ਬਹੁਤ ਹੀ ਨੇਕ ਅਤੇ ਸੁਲਝੇ, ਖੇਡਾਂ ਨੂੰ ਪਿਆਰ ਕਰਨ ਵਾਲੇ ਅਫਸਰ ਹਨ। ਉਹਨਾਂ ਦੇ ਦਰਸਾਏ ਰਾਹ ਉੱਪਰ ਹੀ ਚੱਲ ਕਿ ਉਹਨਾਂ ਦਾ ਲੜਕਾ ਅਰਜਨ ਸਿੰਘ ਚੀਮਾ ਪੰਜਾਬ ਅਤੇ ਭਾਰਤ ਦਾ ਨਾਮ ਚਮਕਾ ਰਿਹਾ ਹੈ । ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਜਿਹੇ ਖਿਡਾਰੀ ਨੂੰ ਮਾਨ ਸਨਮਾਨ ਨਾਲ ਨਿਵਾਜੇਗੀ ,ਸਗੋਂ ਅਜਿਹੇ ਖਿਡਾਰੀਆਂ ਦੀ ਬਾਂਹ ਫੜ ਕੇ ਅੱਗੇ ਲਿਜਾਣ ਲਈ ਮਾਰਕ ਦਰਸ਼ਕ ਬਣੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ ਅਤੇ ਅਮਰੀਕ ਸਿੰਘ ਕਿਸਾਨ ਮੋਟਰ ਬਰਨਾਲਾ, ਬਲਵੰਤ ਸਿੰਘ ਸਿੱਧੂ, ਸੰਨੀ ਚੀਮਾ ਕੇਐਸ ਗਰੇਵਾਲ ਆਦਿ ਹਾਜ਼ਰ ਸਨ।