ਕਿੰਡਰ ਗਾਰਟਨ ਐਂਡ ਸੀ.ਸੈਂ. ਸਕੂਲ ਵਿੱ' ਚ ਹੋਇਆ ਸਲਾਨਾ ਅਥਲੈਟਿਕਸ ਮੀਟ ਇਨਾਮ ਵੰਡ ਸਮਾਗਮ

ਕਿੰਡਰ ਗਾਰਟਨ ਐਂਡ ਸੀ.ਸੈਂ. ਸਕੂਲ ਵਿੱਚ  ਸਲਾਨਾ ਅਥਲੈਟਿਕਸ ਮੀਟ ਇਨਾਮ ਵੰਡ ਸਮਾਗਮ ਕਰਵਾਇਆ ਗਿਆ

 

ਸਮਰਾਲਾ, 2 ਫਰਵਰੀ,


ਕਿੰਡਰ ਗਾਰਟਨ ਸੀ.ਸੈ.ਸਕੂਲ  ਸਮਰਾਲਾ ਵਿੱਚ ਨਰਸਰੀ ਤੋਂ ਬਾਰਵੀਂ ਤੱਕ ਸਲਾਨਾ ਅਥਲੈਟਿਕਸ ਮੀਟ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਗਮ ਕਰਵਾਈਆ ਗਿਆ।

            ਸਲਾਨਾ ਅਥਲੈਟਿਕਸ ਮੀਟ ਵਿੱਚ ਸਪੂਨ ਰੇਸ, ਸੈਕ  ਰੇਸ, 30 ਤੇ 40 ਮੀ. ਰੇਸ, ਫਰੋਗ ਰੇਸ, ਬੈਕ ਰੇਸ ,ਬਾਸਕਟਬਾਲ ,ਆਦਿ ਈਵੇਂਟ ਕਰਵਾਏ ਗਏ। ਇਹਨਾਂ ਈਵੈਂਟਾ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਖੇਡਾਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਮੈਡਮ ਸ਼੍ਰੀਮਤੀ ਸਰਬਜੀਤ ਕੌਰ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰਣਜੋਤ ਕੌਰ ਅਤੇ ਸ. ਕਮਲਜੀਤ ਸਿੰਘ ਸ਼ਾਹੀ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਦੇ ਡਾਇਰੈਕਟਰ ਮੈਡਮ ਸ਼੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬੱਚਿਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਕਿ ਬਾਕੀ ਬੱਚਿਆਂ ਵਿਚ ਵੀ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋ ਸਕੇ। 
 

Related Articles