ਸਮਰਾਲਾ ' ਚ ਹੋਵੇਗਾ 22 ਤੋਂ 25 ਮਾਰਚ ਤੱਕ ਮਾਸਟਰਜ਼ ਹਾਕੀ ਟੂਰਨਾਮੈਂਟ
- by News & Facts 24
- 08 Mar, 24
ਪੰਜਾਬ ਮੈਨ ਹਾਕੀ ਮਾਸਟਰਜ਼ ਕਮੇਟੀ ਹਾਕੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰੇਗੀ
40 ਸਾਲ ਤੇ 50 ਸਾਲ ਤੋਂ ਉਪਰ ਮਰਦਾਂ ਦੇ ਹਾਕੀ ਮੁਕਾਬਲੇ ਅਤੇ 35 ਸਾਲ ਤੋਂ ਉਪਰ ਦੀਆਂ ਇਸਤਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ
ਸਮਰਾਲਾ ' ਚ ਹੋਵੇਗਾ 22 ਤੋਂ 25 ਮਾਰਚ ਤੱਕ ਮਾਸਟਰਜ਼ ਹਾਕੀ ਟੂਰਨਾਮੈਂਟ
ਜਲੰਧਰ 8 ਮਾਰਚ
ਪੰਜਾਬ ਮੈਨ ਹਾਕੀ ਮਾਸਟਰਜ਼ ਕਮੇਟੀ ਹਾਕੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਪੰਜਾਬ ਦੀ ਹਾਕੀ ਨੂੰ ਉੱਚਾ ਚੁਕਣ ਲਈ ਉਪਰਾਲੇ ਕਰੇਗੀ।ਇਸ ਸਬੰਧੀ ਫੈਸਲਾ ਪੰਜਾਬ ਮੈਨ ਹਾਕੀ ਮਾਸਟਰਜ਼ ਕਮੇਟੀ ਦੀ ਜਲੰਧਰ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਪੁਰਾਣੇ ਹਾਕੀ ਖਿਡਾਰੀਆਂ ਨੂੰ ਹਾਕੀ ਮੈਦਾਨਾਂ ਵਿੱਚ ਦੁਬਾਰਾ ਲਿਆਉਣ ਲਈ ਵੀ ਹੰਭਲਾ ਮਾਰਿਆ ਜਾਵੇਗਾ।
ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਮਾਸਟਰਜ਼ ਹਾਕੀ ਨੂੰ ਪ੍ਰਫੂਲਤ ਕਰਨ ਲਈ ਟੂਰਨਾਮੈਂਟ ਕਰਵਾਏ ਜਾਣਗੇ। ਇਸ ਲੜੀ ਵਿੱਚ ਸਮਰਾਲਾ ਵਿਖੇ 22 ਮਾਰਚ ਤੋਂ 25 ਮਾਰਚ ਤੱਕ ਮਾਸਟਰਜ਼ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿੱਚ 40 ਸਾਲ ਤੋਂ ਉਪਰ ਅਤੇ 50 ਸਾਲ ਤੋਂ ਉਪਰ ਮਰਦਾਂ ਦੇ ਹਾਕੀ ਮੁਕਾਬਲੇ ਅਤੇ ਔਰਤਾਂ ਦੇ 35 ਸਾਲ ਤੋਂ ਉਪਰ ਦੇ ਮੁਕਾਬਲੇ ਕਰਵਾਏ ਜਾਣਗੇ।
ਇਹ ਵੀ ਫੈਸਲਾ ਹੋਇਆ ਕਿ ਹਾਕੀ ਪੰਜਾਬ ਵਲੋਂ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਉਨ੍ਹਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਾਰੇ ਹਾਕੀ ਮਾਸਟਰਜ਼ ਨੂੰ ਹਾਕੀ ਪੰਜਾਬ ਨਾਲ ਰਜਿਸਟਰ ਹੋਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੀਟਿੰਗ ਵਿੱਚ ਪੰਜਾਬ ਮੈਨ ਹਾਕੀ ਮਾਸਟਰਜ਼ ਕਮੇਟੀ ਦੇ ਦਲਜੀਤ ਸਿੰਘ (ਆਈਆਰਐਸ) ਕਸਟਮਜ਼, ਰੁਪਿੰਦਰ ਸਿੰਘ ਗਿੱਲ, ਧਰਮਪਾਲ ਸਿੰਘ (ਪੀਐਂਡਟੀ), ਹਰਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਸ਼ਾਹੀ, ਗੁਰਚਰਨ ਸਿੰਘ ਬਰਾੜ, ਕਮਲਜੀਤ ਸਿੰਘ, ਦਵਿੰਦਰ ਸਿੰਘ, ਸਵਿੰਦਰਜੀਤ ਅਤੇ ਜਗਮੋਹਨ ਸਿੰਘ ਕਾਹਲੋਂ,ਮਹਾਂਬੀਰ ਸਿੰਘ ਅਤੇ ਹਾਕੀ ਪੰਜਾਬ ਵਲੋਂ ਰਿਪੁਦਮਨ ਕੁਮਾਰ ਸਿੰਘ ਅਤੇ ਕੁਲਬੀਰ ਸਿੰਘ ਵੀ ਸ਼ਾਮਲ ਹੋਏ